Saturday, November 9, 2019

550 ਵਾਂ ਪਰਕਾਸ਼ ਪੁਰਬ :- ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਪਰਕਾਸ਼ ਪੁਰਬ ਨੂੰ ਸਮਰਪਿਤ ਪਰਗਟ ਸਿੰਘ ਦੀ ਕਵਿਤਾ

550 ਵਾਂ ਪਰਕਾਸ਼ ਪੁਰਬ

ਰਾਏ ਭੋਏ ਦੀ ਤਲਵੰਡੀ, ਘੁਲੀ ਹਵਾ ਚ ਸੁਗੰਧੀ ।
ਚੰਦ ਚਮਕੇ ਘਨੇਰਾ, ਜਾਪੇ ਰਾਤ ਚ ਸਵੇਰਾ ।
ਚੱਲੇ ਹਵਾ ਚ ਸੰਗੀਤ, ਕਾਇਨਾਤ ਗਾਵੇ ਗੀਤ ।

ਫੁੱਲ ਖਿੜੇ ਨੇ ਘਨੇਰੇ, ਮਹਿਤਾ ਕਾਲੂ ਜੀ ਦੇ ਵੇਹੜੇ ।
ਦੀਨ ਦੁਨੀਆਂ ਦਾ ਵਾਲੀ, ਜਿਹਦੀ ਖੇਡ ਹੈ ਨਿਰਾਲੀ ।

ਲੱਖਾਂ ਧਰਤ ਆਕਾਸ਼, ਜਿਹਦੀ ਕਰਦੇ ਨੇ ਆਸ ।
ਮਾਂ ਤ੍ਰਿਪਤਾ ਦੇ ਘਰ ਓਹਦਾ ਹੋਇਆ ਪਰਕਾਸ਼ ।

ਓਹੋ ਪੀਰਾਂ ਦਾ ਹੈ ਪੀਰ, ਬੇਬੇ ਨਾਨਕੀ ਦਾ ਵੀਰ ।
ਓਹੋ ਧਰਤੀ ਨੂੰ ਦੱਸੇ, ਕਿਵੇਂ ਰੱਖੀ ਦੀ ਹੈ ਧੀਰ ।

ਓਹੀ ਅੱਲ੍ਹਾ ਓਹੀ ਰਾਮ, ਓਹਦਾ ਨਾਨਕ ਹੈ ਨਾਮ ।
ਓਹਨੂੰ ਝੁਕਦੀ ਲੁਕਾਈ, ਨਿੱਤ ਕਰਦੀ ਸਲਾਮ ।

ਓਹੋ ਹਿੰਦੂਆਂ ਦਾ ਗੁਰੂ ,ਇਸਲਾਮੀਆ ਦਾ ਪੀਰ ।
ਜੋਗੀਆਂ ਦੇ  ਮਹਾਂ ਜੋਗੀ ਨੂੰ, ਧਿਆਊਂਦੇ ਨੇ ਫਕੀਰ ।

ਓਹੋ ਪਾਂਧੇ ਨੂੰ ਭੜਾਵੇ, ਓਹੋ ਪਾਂਡੇ ਨੂੰ ਸਖਾਵੇ ।
ਕਦੇ ਤੇਰਾ ਤੇਰਾ ਤੋਲੇ, ਕਦੇ ਮੱਝੀਆਂ ਚਰਾਵੇ ।

ਸਿੱਖ ਕੌਡੇ ਨੂੰ ਬਣਾਵੇ, ਠੱਗਾਂ ਤਾਂਈ ਸਮਝਾਵੇ ।
ਛੱਡ ਭਾਗੋ ਦੇ ਮਹੱਲ, ਡੇਰਾ ਲਾਲੋ ਵੱਲ ਲਾਵੇ ।

ਮਾਣ ਵਲੀਆਂ ਦਾ ਤੋੜੇ, ਮਿੱਠੇ ਕਰੇ, ਰੀਠੇ ਕੌੜੇ ।
ਓਹਦੀ ਮਿਹਰ ਦੀ ਝਲਕ ਇੱਕ, ਪਰਗਟ ਲੋੜੇ ।

ਓਹ ਗਰੀਬਾਂ ਦਾ ਹੈ ਯਾਰ, ਕਰੇ ਸਭ ਨੂੰ ਪਿਆਰ ।

ਇੱਕੋ ਮਨ ਵਿਚ ਆਸ ਓਹਦੇ ਦੀਦ ਦੀ ਪਿਆਸ ।
ਮੇਰੇ ਨਾਨਕ ਗੁਰੂ ਦਾ, 550 ਵਾਂ ਪਰਕਾਸ਼।

ਲੇਖਕ ਬਾਰੇ :-

ਮੇਰਾ ਨਾਮ ਪਰਗਟ ਸਿੰਘ ਹੈ। ਮੈਂ ਅੰਮ੍ਰਿਤਸਰ ਜ਼ਿਲੇ ਦੇ ਅਧੀਨ ਬੰਡਾਲਾ ਪਿੰਡ ਵਿਚ ਰਹਿੰਦਾ ਹਾਂ। ਮੈਂ ਕੀਰਤਨ ਕਰਦਾ ਹਾਂ ਅਤੇ ਇੱਕ ਸਕੂਲ ਵਿੱਚ ਗੁਰਮਤਿ ਸੰਗੀਤ ਸਿਖਾਉਂਦਾ ਹਾਂ। ਇਸ ਦੇ ਨਾਲ-ਨਾਲ, ਮੈਨੂੰ ਬਚਪਨ ਤੋਂ ਕਹਾਣੀਆਂ, ਕਵਿਤਾਵਾਂ, ਲੇਖ, ਸ਼ਾਇਰੀ ਲਿਖਣ ਦਾ ਸ਼ੌਕ ਹੈ।
ਕੰਮੈਂਟ ਬਾਕਸ ਵਿੱਚ " 550 ਵਾਂ ਪਰਕਾਸ਼ ਪੁਰਬ " ਗੀਤ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।

ਧੰਨਵਾਦ।

Disqus Comments