ਬੋਲ ਨੀ ਪੰਜਾਬ ਦੀ ਜਵਾਨੀਏਂ
ਬੋਲ ਨੀ ਪੰਜਾਬ ਦੀ ਜਵਾਨੀਏਂ।ਨਸ਼ਿਆਂ ਚ ਕਾਤ੍ਹੋਂ ਰੁਲੀ ਜਾਨੀ ਏਂ।
ਜੋਧੇ ਸੂਰ ਵੀਰਾਂ ਦੀ ਏਹ ਧਰਤੀ,
ਲੱਗਦਾ ਤੂੰ ਕਰਨੀ ਵਿਰਾਨੀ ਏ।
ਬੋਲ ਨੀ ਪੰਜਾਬ ਦੀ ਜਵਾਨੀਏਂ।
ਦੇਂਦਾ ਸੀ ਪੰਜਾਬ ਜਿਹੜੇ ਗੱਭਰੂ ਜਵਾਂਨ।
ਦੁਨੀਆਂ ਹੁੰਦਾ ਸੀ ਖਿਡਾਰੀਆਂ ਤੇ ਮਾਨ।
ਅੱਜ ਨਸ਼ਿਆਂ ਦੇ ਪਹਿਲਵਾਨ ਰਹਿ ਗਏ
ਉੰਜ ਦਿਸਦੀ ਨਾਂ ਭਲਵਾਨੀ ਏਂ।
ਬੋਲ ਨੀ ਪੰਜਾਬ ਦੀ ਜਵਾਨੀਏਂ।
ਜਿੰਨ੍ਹਾ ਨੇ ਬਚਾਉਣਾ ਸੀ ਗਾ,
ਓਹਨਾ ਨੇ ਹੀ ਮਾਰਿਆ।
ਦੇਸ਼ ਮੇਰਾ ਸਮੇ ਦੇਆਂ ਹਾਕਮਾਂ ਉਜਾੜਿਆ।
ਬੁੱਕਲਾਂ ਦੇ ਵਿੱਚ ਸੱਪ ਪਲੇ ਨੇ
ਸੋਚਿਓ ਨਾਂ ਸੋਚ ਇਹ ਬਿਗਾਨੀ ਏ।
ਬੋਲ ਨੀ ਪੰਜਾਬ ਦੀ ਜਵਾਨੀਏਂ।
ਪਰਗਟ ਸੁਨ ਲੈ ਬੰਡਾਲੇ ਪਿੰਡ ਵਾਲਿਆ।
ਮਿਟ ਜੂ ਪੰਜਾਬ ਜੇ ਨਾਂ ਹੁਣ ਵੀ ਸੰਭਾਲਿਆ।
ਕੋਈ ਭੇਜ ਜਰਨੈਲ ਬਾਜਾਂ ਵਾਲਿਆ
ਹੋਂਦੀ ਜਾਂਦੀ ਖਤਮ ਕਹਾਣੀ ਏਂ ।
ਬੋਲ ਨੀ ਪੰਜਾਬ ਦੀ ਜਵਾਨੀਏਂ।
ਨਸ਼ਿਆਂ ਚ ਕਾਤ੍ਹੋਂ ਰੁਲੀ ਜਾਨੀ ਏਂ।
ਲੇਖਕ ਬਾਰੇ :-
ਮੇਰਾ ਨਾਮ ਪਰਗਟ ਸਿੰਘ ਹੈ। ਮੈਂ ਅੰਮ੍ਰਿਤਸਰ ਜ਼ਿਲੇ ਦੇ ਅਧੀਨ ਬੰਡਾਲਾ ਪਿੰਡ ਵਿਚ ਰਹਿੰਦਾ ਹਾਂ। ਮੈਂ ਕੀਰਤਨ ਕਰਦਾ ਹਾਂ ਅਤੇ ਇੱਕ ਸਕੂਲ ਵਿੱਚ ਗੁਰਮਤਿ ਸੰਗੀਤ ਸਿਖਾਉਂਦਾ ਹਾਂ। ਇਸ ਦੇ ਨਾਲ-ਨਾਲ, ਮੈਨੂੰ ਬਚਪਨ ਤੋਂ ਕਹਾਣੀਆਂ, ਕਵਿਤਾਵਾਂ, ਲੇਖ, ਸ਼ਾਇਰੀ ਲਿਖਣ ਦਾ ਸ਼ੌਕ ਹੈ।
ਕੰਮੈਂਟ ਬਾਕਸ ਵਿੱਚ " ਬੋਲ ਨੀ ਪੰਜਾਬ ਦੀ ਜਵਾਨੀਏਂ " ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
